ਸੰਗੀਤ
ਓਨਟੈਰੀਓ ਦਾ ਸਾਊਂਡ ਰਿਕਾਰਡਿੰਗ ਅਤੇ ਸੰਗੀਤ ਪ੍ਰਕਾਸ਼ਨ ਉਦਯੋਗ ਕੈਨੇਡਾ ਵਿੱਚ ਸਭ ਤੋਂ ਵੱਡਾ ਹੈ, ਜਿੱਥੇ ਕੁੱਲ ਮਿਲਾਕੇ ਸਭ ਤੋਂ ਵੱਧ ਮਾਲੀਆ ਇਕੱਠਾ ਹੁੰਦਾ ਹੈ। ਓਨਟੈਰੀਓ ਆਲੋਚਕਾਂ ਕੋਲੋਂ ਨਾਮਣਾ ਖੱਟ ਚੁੱਕੇ ਅਤੇ ਵਿਸ਼ਵ ਭਰ ਵਿੱਚ ਮਸ਼ਹੂਰ ਕਲਾਕਾਰਾਂ ਨੂੰ ਵੱਡੀ ਗਿਣਤੀ ਵਿੱਚ ਪੈਦਾ ਕਰਦਾ ਹੈ। OMDC ਵੰਨ-ਸੁਵੰਨੇ ਪ੍ਰੋਗਰਾਮਾਂ ਅਤੇ ਸੇਵਾਵਾਂ ਨਾਲ ਸੰਗੀਤ ਉਦਯੋਗ ਦਾ ਸਮਰਥਨ ਕਰਦੀ ਹੈ, ਜਿਸ ਵਿੱਚ ਓਨਟੈਰੀਓ ਮਿਊਜ਼ਿਕ ਆਫਿਸ ਵੀ ਸ਼ਾਮਲ ਹੈ ਜੋ ਓਨਟੈਰੀਓ ਮਿਊਜ਼ਿਕ ਫ਼ੰਡ ਦਾ ਸੰਚਾਲਨ ਕਰਦਾ ਹੈ।
ਅੰਗਰੇਜ਼ੀ ਵਿੱਚ ਸੰਗੀਤ ਬਾਰੇ ਪੰਨੇ ਦੇ ਲਿੰਕ ਵਾਸਤੇ ਏਥੇ ਕਲਿੱਕ ਕਰੋ - http://www.omdc.on.ca/music.htm